ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਅੱਜ ਸਿਰਫ਼ 1.9 ਪ੍ਰਤੀਸ਼ਤ ਵਨ ਖੇਤਰ ਹੀ ਬਚਿਆ ਹੈ। ਇਹ ਸਾਡੇ ਸਭ ਲਈ ਚਿੰਤਾ ਦੀ ਗੱਲ ਹੈ। ਸਾਡੇ ਬਜ਼ੁਰਗਾਂ ਦਾ ਕੁਦਰਤ ਨਾਲ ਐਨਾ ਡੂੰਘਾ ਪਿਆਰ ਸੀ ਕਿ ਉਨ੍ਹਾਂ ਨੇ ਪਿੰਡਾਂ ਦੇ ਨਾਮ ਵੀ ਦੇਸੀ ਦਰਖਤਾਂ ਦੇ ਨਾਮਾਂ 'ਤੇ ਰੱਖ ਦਿੱਤੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਲਾਕੇ ਦੀ ਮਿੱਟੀ ਅਤੇ ਕੁਦਰਤ ਦੀ ਸਮਝ ਰਹੇ।
ਫ਼ਾਜ਼ਿਲਕਾ ਜ਼ਿਲ੍ਹੇ ਦੇ ਕੁੱਝ ਪਿੰਡ, ਜਿਨ੍ਹਾਂ ਦੇ ਨਾਮ ਦਰਖਤਾਂ ਨਾਲ ਜੁੜੇ ਹੋਏ ਹਨ:
• ਟਾਹਲੀ ਵਾਲਾ
• ਕਿੱਕਰ ਵਾਲੀ
• ਬੇਰੀ ਵਾਲਾ
• ਜੰਡ ਵਾਲਾ
• ਸ਼ਤੀਰ ਵਾਲਾ
• ਬਕੇਨ ਵਾਲਾ
• ਤੂਤ ਵਾਲਾ
• ਕੇਰੀਆਂ
• ਬਣ / ਵਨ ਵਾਲਾ
ਇਹ ਨਾਮ ਸਾਨੂੰ ਯਾਦ ਕਰਾਉਂਦੇ ਹਨ ਕਿ ਸਾਡੇ ਇਲਾਕੇ ਵਿੱਚ ਕਿਹੜੇ ਦੇਸੀ ਦਰਖ਼ਤ ਆਸਾਨੀ ਨਾਲ ਚੱਲਦੇ ਸਨ ਤੇ ਕੁਦਰਤੀ ਤੌਰ 'ਤੇ ਫਲਦੇ-ਫੁੱਲਦੇ ਰਹੇ। ਇਹ ਸਾਡੇ ਬਜ਼ੁਰਗਾਂ ਦੀ ਸਿਆਣਪ ਅਤੇ ਕੁਦਰਤ ਨਾਲ ਜੁੜਾ ਦੀ ਸੋਹਣੀ ਮਿਸਾਲ ਹੈ।
ਅੱਜ ਲੋੜ ਹੈ ਕਿ ਅਸੀਂ ਉਸ ਸੋਚ ਨੂੰ ਫਿਰ ਤੋਂ ਸਮਝੀਏ, ਕੁਦਰਤ ਨਾਲ ਫ਼ੇਰ ਰਿਸ਼ਤਾ ਜੋੜੀਏ ਅਤੇ ਆਪਣੇ ਫ਼ਾਜ਼ਿਲਕਾ ਦੀ ਕੁਦਰਤੀ ਵਿਰਾਸਤ ਨੂੰ ਬਚਾਉਣ ਲਈ ਇਕੱਠੇ ਹੋ ਕੇ ਕੋਸ਼ਿਸ਼ ਕਰੀਏ। ਆਓ, ਮਿਲ ਕੇ ਆਪਣੀ ਕੁਦਰਤੀ ਵਿਰਾਸਤ ਨੂੰ ਯਾਦ ਕਰੀਏ, ਸੰਭਾਲੀਏ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਈਏ।
ਹੁਣ ਤੁਹਾਡੀ ਵਾਰੀ ਹੈ।
ਤੁਸੀਂ ਦੱਸੋ ਆਪਣੇ ਜ਼ਿਲ੍ਹੇ ਦੇ ਹੋਰ ਕਿਹੜੇ ਪਿੰਡ ਹਨ, ਜਿੰਨਾ ਦੇ ਨਾਮ ਦਰਖ਼ਤਾਂ ਦੇ ਨਾਮਾਂ 'ਤੇ ਰੱਖੇ ਗਏ ਹਨ।
Saturday, December 27, 2025
Subscribe to:
Post Comments (Atom)
No comments:
Post a Comment