Sunday, August 30, 2009

ਲੱਖ ਪ੍ਰਦੇਸੀ ਹੋਈਏ ਆਪਣਾਂ ਦੇਸ਼ ਨਹੀ ਭੰਡੀ ਦਾ ......

ਮਨਦੀਪ ਕੰਬੋਜ਼ (ਮਨੂੰ ਪੈਚਾਂਵਾਲੀ). ਆਪਣੀ ਧਰਤੀ ਤੋ ਲੱਖ ਕੋਹਾ ਦੂਰ ਬੈਠੀ ਮਨਜੀਤ ਮੰਗਦੀ ਹੈ ਆਪਣੇ ਵਤਨਾਂ ਦੀ ਖੈਰ ਕਿਹਾ ਜਾਂਦਾ ਹੈ ਕਿ ਉਹ ਆਦਮੀ ਹੀ ਹਮੇਸ਼ਾ ਤਰੱਕੀ ਕਰਦਾ ਹੈ ਜੋ ਆਪਣੇ ਪੈਰਾ, ਆਪਣੇ ਪਿਛੋਕੜ ਤੇ ਆਪਣੇ ਪੁਰਾਤਨ ਵਿਰਸੇ ਨੂੰ ਕਾਇਮ ਰੱਖਦਾ ਹੈ । ਪਰ ਜੇਕਰ ਅਸੀ ਆਪਣਾ ਵਿਰਸਾ ਆਪਣਾ ਸਭਿਆਚਾਰ ਛੱਡ ਵਿਦੇਸ਼ੀ ਰੰਗਤ ਵਿਚ ਰੰਗ ਜਾਵਾਂਗੇ ਤਾਂ ਅਸੀ ਕਦੇ ਵੀ ਤਰੱਕੀ ਨਹੀ ਕਰ ਸਕਾਂਗੇ। ਕਹਿੰਦੇ ਹਨ ਇਨਸਾਨ ਕਿਨਾਂ ਮਰਜੀ ਵੱਡਾ ਅਹੁਦਾ ਹਾਸਿਲ ਕਰ ਲਵੇ, ਚਾਹੇ ਕਿਹੜੇ ਮਰਜੀ ਦੇਸ਼ 'ਚ ਚਲਾ ਜਾਵੇ, ਪਰ ਜੇ ਉਹ ਆਪਣੇ ਵਿਰਸੇ ਨੂੰ ਕਾਇਮ ਆਪਣੇ ਪਿਛੋਕੜ ਨੂੰ ਨਾ ਭੁਲੇ ਤਾਂ ਉਹ ਬੰਦਾ ਹਮੇਸ਼ਾ ਹੀ ਚੜਦੀ ਕਲਾਂ ਵਿਚ ਰਹਿੰਦਾ ਹੈ ਤੇ ਵਾਹਿਗੁਰੂ ਵੀ ਉਸਦੀ ਅੱਗੇ ਵੱਧਣ ਵਿਚ ਮਦਦ ਕਰਦਾ ਹੈ । ਅਜਿਹਾ ਹੀ ਕਰ ਦਿਖਾਇਆ ਹੈ , ਪੰਜਾਬ ਦੀ ਮਿੱਟੀ ਨਾਲ ਜੁੜੀ ਪੰਜਾਬ ਦੀ ਉਸ ਧੀ ਨੇ ਜੋ ਇਕ ਪਿਛੜੇ ਇਲਾਕੇ ਤੋ ਹੋਣ ਦੇ ਬਾਵਜੂਦ ਵੀ ਵਿਦੇਸ਼ਾ ਵਿਚ ਆਪਣਾਂ ਤੇ ਪੰਜਾਬੀ ਕੋਮ ਦਾ ਸਿੱਕਾ ਕਾਇਮ ਰੱਖੇ ਹੋਏ ਹੈ। ਉਸ ਪੰਜਾਬ ਦੀ ਧੀ ਦਾ ਨਾਂ ਹੈ ਮਨਜੀਤ ਕੋਰ ਵੱਡਵਾਲ ਜੋ ਕਿ ਇਸ ਵੇਲੇ ਕਨੇਡਾ ਦੇ ਸ਼ਹਿਰ ਟੋਰਟੋਂ ਵਿਚ ਰਹਿ ਕੇ ਪੰਜਾਬੀ ਦੇ ਪੰਜਾਬੀਅਤ ਦੀ ਸੇਵਾ ਕਰ ਰਹੀ ਹੈ। ਮਨਜੀਤ ਦਾ ਜੰਨਮ ਤਾ ਪਿੰਡ ਲੋਹਗੜ, ਤਹਿਸੀਲ ਸਰਦੂਲਗੜ, ਜਿਲਾ ਮਾਨਸਾ ਵਿਖੇ ਹੋਇਆ। ਮਨਜੀਤ ਨੇ ਪ੍ਰਾਈਮਰੀ ਯੋਗਤਾ ਪਿੰਡ ਲੋਹਗੜ ਦੇ ਪ੍ਰਾਈਮਰੀ ਸਕੂਲ ਤੋ ਹਾਸਿਲ ਕੀਤੀ, ਮੈਟਿ੍ਰਕ, ਗਿਆਨੀ ਤੇ ਬੀਏ ਉਹਨਾਂ ਬੁਢਲਾਡਾ ਤੋ, ਐਮ.ਏ (ਪੰਜਾਬੀ ਅਤੇ ਪਬਲਿਕ ਐਡਮਨਿਸਟਰੇਸ਼ਨ) ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋ ਅਤੇ ਐਲ.ਐਲ.ਬੀ ਐਮ ਡੀ ਯੂਨੀਵਰਸਿਟੀ ਅਜ਼ਮੇਰ ਰਾਜਸਥਾਨ ਤੋ ਕੀਤੀ । ਪਰ ਫਾਜ਼ਿਲਕਾ ਦੀ ਧਰਤੀ ਨਾਲ ਉਹਨਾਂ ਦੀ ਸਾਝ ਉਸ ਸਮੇ ਪਈ ਜਦੋ ਉਹਨਾਂ ਦੀ ਸ਼ਾਦੀ ਇੰਜੀਨੀਅਰ ਗੁਰਦੀਪ ਸਿੰਘ ਵੱਡਵਾਲ ਵਾਸੀ ਪਿੰਡ ਫਤਿਗੜ ਤਹਿਸੀਲ ਫਾਜ਼ਿਲਕਾ ਨਾਲ ਹੋਇਆ। ਮਨਜੀਤ ਨੂੰ ਬਚਪਨ ਤੋ ਸਮਾਜ਼ ਸੇਵਾ ਦੀ ਦੇਸ਼ ਭਗਤੀ, ਤੇ ਬਜੁਰਗਾ ਦੀ ਸੇਵਾ ਕਰਨ ਦੀ ਗੁਰਤੀ ਉਹਨਾਂ ਦੇ ਨਾਨਾ ਗਿਆਨੀ ਸ. ਮਹਿਤਾਬ ਸਿੰਘ ਤੋ ਮਿਲੀ ਜੋ ਕਿ ਇਕ ਅਜਾਦੀ ਘੋਲਾਟੀਏ ਸਨ। ਮਨਜੀਤ ਆਪਣੀ ਸਮਾਜ ਸੇਵਾ ਦੇ ਕੰਮਾ ਵਿਚ ਆਪਣਾ ਮਾਰਗ ਦਰਸ਼ਕ ਆਪਣੀ ਮਾਤਾ ਪ੍ਰੀਤਮ ਕੋਰ ਨੂੰ ਮਨਦੀ ਹੈ। ਪੰਜਾਬ ਤੇ ਫਾਜ਼ਿਲਕਾ ਦੀ ਧਰਤੀ ਤੋ ਲੱਖਾ ਕੋਹਾ ਦੂਰ ਹੋਣ ਦੇ ਬਾਵਜੂਦ ਵੀ ਮਨਜੀਤ ਆਪਣੀ ਧਰਤੀ ਨਾਲ ਜੁੜੀ ਹੈ ਤੇ ਉਹ ਵਿਦੇਸ਼ ਵਿਚ ਰੰਹਿਦੇ ਹੋਏ ਵੀ ਪਿਛੜੇ ਵਰਗ, ਮਜਬੂਰ ਔਰਤਾ ਤੇ ਉਹਨਾਂ ਬੱਚਿਆ ਜਿਹਨਾਂ ਅੰਦਰ ਪ੍ਰਤਿਭਾ ਤਾ ਹੈ ਪਰ ਉਹ ਆਰਥਿਤ ਤੰਗੀ ਕਾਰਨ ਅੱਗੇ ਨਹੀ ਆ ਸਕਦੇ ਦੇ ਲਈ ਇਕ ਸੰਸਥਾ ਨੇਸ਼ਨਲ ਵੋਮੈਨ ਐਡ ਚਿਲਡਰਨਜ਼ ਐਜੁਕੇਸ਼ਨ ਵੈਲਫੇਅਰ ਸੁਸਾਇਟੀ ਚਲਾ ਰਹੀ ਹੈ। ਜੋ ਕਿ ਫਾਜ਼ਿਲਕਾ ਜਿਹੇ ਪਿਛੜੇ ਵਰਗ ਅੰਦਰ ਗਰੀਬਾ ਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਆਪਣਾ ਵੱਡਮੁਲਾ ਯੋਗਦਾਨ ਪਾ ਰਹੀ ਹੈ। ਫਾਜ਼ਿਲਕਾ ਅੰਦਰ ਪੰਜਾਬੀ ਪ੍ਰਤਿਕਾ ਦੇ ਨੁਮਾਇਦੇ ਮਨਦੀਪ ਕੰਬੋਜ਼ ਨਾਲ ਗੱਲਬਾਤ ਦੋਰਾਨ ਉਹਨਾਂ ਕਿਹਾ ਕਿ ਜਦੋ ਕਦੇ ਵੀ ਕਨੇਡਾ ਅੰਦਰ ਉਹਨਾਂ ਆਪਣੇ ਫਿਰੋਜਪੁਰ ਜਿਲੇ ਜਾ ਫਾਜ਼ਿਲਕਾ ਦੀ ਗੱਲ ਸੁਣਨ ਨੂੰ ਮਿਲਦੀ ਹੈ ਤਾਂ ਉਹਨਾਂ ਨੂੰ ਕਾਫੀ ਖੁਸ਼ੀ ਹੁੰਦੀ ਹੈ। ਉਹਨਾਂ ਕਿਹਾ ਭਾਵੇ ਬੰਦਾ ਲੱਖ ਪ੍ਰਦੇਸੀ ਹੋ ਜਾਵੇ ਪਰ ਉਸਨੂੰ ਆਪਣੇ ਦੇਸ਼, ਦੇਸ਼ ਵਾਸੀਆ ਤੇ ਇਲਾਕੇ ਨੂੰ ਨਹੀ ਭੁਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਿਹਾ ਜਾਂਦਾ ਹੈ ਕਿ ਜੋ ਬੰਦਾ ਆਪਣੇ ਪੈਰਾ ਨੂੰ ਭੂਲ ਜਾਂਦਾ ਹੈ ਉਹ ਕਦੇ ਵੀ ਤਰੱਕੀ ਨਹੀ ਕਰ ਸਕਦਾ। ਉਹਨਾਂ ਕਿਹਾ ਕਿ ਅੱਜ ਮੈ ਜੋ ਵੀ ਹਾਂ ਆਪਣੇ ਇਲਾਕੇ ਦੇ ਲੋਕਾਂ ਦੀ ਦੁਆਵਾ ਦੀ ਬਦੋਲਤ ਹਾਂ। ਕਨੇਡਾ ਦੇ ਟੋਰਟੋਂ ਸ਼ਹਿਰ ਅੰਦਰ ਬਤੋਰ ਵਕੀਲ ਆਪਣੀਆ ਸੇਵਾਵਾਂ ਦੇ ਰਹੀ ਮਨਜੀਤ ਨੇ ਕਿਹਾ ਕਿ ਜਦੋ ਤੱਕ ਉਹਨਾਂ ਦੇ ਖੂਨ ਦਾ ਇਕ ਇਕ ਕਤਰਾ ਉਹਨਾਂ ਦੇ ਸ਼ਰੀਰ ਅੰਦਰ ਹੈ, ਉਹ ਆਪਣੇ ਪੰਜਾਬੀ ਵਿਰਸੇ ਨੂੰ ਕਾਇਮ ਰੱਖਣ ਲਈ ਆਪਣਾ ਯੋਗਦਾਨ ਪਾਉਦੇ ਰਹਿਣਗੇ। ਉਹਨਾਂ ਕਿਹਾ ਸੁਸਾਇਟੀ ਬਾਰੇ ਦੱਸਿਆ ਕਿ ਉਹ ਛੇਤੀ ਹੀ ਆਪਣੀ ਇਸ ਸੁਸਾਇਟੀ ਨੂੰ ਅੰਤਰਾਸ਼ਟਰੀ ਲੇਵਲ ਤੱਕ ਪਹੁੰਚਾਉਣਗੇ। ਸ੍ਰੀਮਤੀ ਮਨਜੀਤ ਕੋਰ ਵੱਡਵਾਲ ਪਿਛਲੇ 8 ਸਾਲਾਂ ਤੋ ਪੱਕੇ ਤੋਰ ਤੇ ਆਪਣੇ ਪਰਿਵਾਰ ਨਾਲ ਕਨੇਡਾ ਰਹੇ ਰਹੇ ਹਨ ਤੇ ਉਹਨਾਂ ਦੇ ਪਤੀ ਸ. ਗੁਰਦੀਪ ਸਿੰਘ ਵੱਡਵਾਲ ਕਨੇਡਾ ਅੰਦਰ ਇਕ ਕੰਪਨੀ ਵਿਚ ਇੰਜੀਨੀਅਰ ਹਨ।

No comments: