Sunday, March 10, 2019

Guddiyan Patole (5/5) - Movie Review

ਇੱਕ ਬਹੁਤ ਸੋਹਣੀ ਪੰਜਾਬੀ ਫ਼ਿਲਮ, ਰਿਸ਼ਤਿਆਂ ਦੀ ਮਿਠਾਸ, ਪੰਜਾਬ ਦੀ ਮਿੱਟੀ ਦੀ ਖ਼ੁਸ਼ਬੂ,  ਪਰਿਵਾਰਕ ਸਾਂਝ , ਸੋਹਣੇ ਗੀਤ, ਸੋਹਣੀ ਕਹਾਣੀ ਅਤੇ ਬੇਹਤਰੀਨ ਅਦਾਕਾਰੀ, ਇਸ ਫਿਲਮ ਵਿੱਚ ਇੱਕ ਚੰਗੀ ਮਨੋਰੰਜਕ ਫ਼ਿਲਮ ਦੀਆਂ ਸਾਰੀਆਂ ਖੂਬੀਆਂ ਨੇ | ਫ਼ਾਜ਼ਿਲਕਾ ਦੀ ਸ਼ਾਨ ਗੁਰਨਾਮ ਭੁੱਲਰ , ਗੁਰਨਾਮ ਦੀ ਸਾਦਗੀ ਭਰੀ ਸੋਹਣੀ ਅਦਾਕਾਰੀ ਫਿਲਮ ਨੂੰ ਦਰਸ਼ਕਾਂ ਨਾਲ ਬੰਨ ਕੇ ਰੱਖਦੀ ਹੈ | ਫ਼ਿਲਮ ਦੀ ਦੂਜੀ ਖ਼ਾਸੀਅਤ ਸਾਡਾ ਨਿੱਕਾ ਵੀਰ ਮਿੰਟੂ ਕਾਪਾ, ਦੀ ਅਦਾਕਾਰੀ ਅਤੇ ਫਾਜ਼ਿਲਕਾ ਬਾਰਡਰ ਏਰੀਆ ਦੀ ਮਿੱਠੀ ਬੋਲੀ ਦੇ ਮਹਿਕ | ਅਦਾਕਾਰੀ ਪੱਖੋਂ ਫ਼ਿਲਮ ਨੂੰ ਸੋਲਾਂ ਕਲਾਂ ਸੰਪੂਰਨ ਕਰਦੀ ਹੈ | ਇੱਕ ਨਹੀਂ ਦੋ ਦੋ ਹੀਰੇ ਫ਼ਾਜ਼ਿਲਕਾ ਦੇ 

ਇਹ ਗੱਲ ਪੱਕੀ ਹੈ ਕੇ "ਗੁੱਡੀਆਂ ਪਟੋਲੇ" ਫ਼ਿਲਮ ਦਾ ਨਾਮ ਪੰਜਾਬੀ ਦੀਆਂ ਕੁੱਝ ਸੋਹਣੀਆਂ ਫ਼ਿਲਮਾਂ ਵਿੱਚ ਆਏਗਾ | ਤੁਹਾਨੂੰ ਸਾਰਿਆਂ ਨੂੰ ਚਾਹ ਦੀ ਸਹੁੰ , ਆਪਣੇ ਦੋਸਤਾਂ ਅਤੇ ਪਰਿਵਾਰ ਨਾਲ  "ਗੁੱਡੀਆਂ ਪਟੋਲੇ"  ਦੇਖ ਕੇ ਜਰੂਰ ਆਓ |