Saturday, May 19, 2012

ਫਾਜ਼ਿਲਕਾ

ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਵਲੋਂ ਵਸਾਇਆ ਗਿਆ ਸਰਹ¤ਦੀ ਸ਼ਹਿਰ ਫ਼ਾਜ਼ਿਲਕਾ ਅ¤ਜ ਆਪਣੇ ਸਥਾਪਨਾ ਦੇ ਭਾਵੇਂ 164ਵੇਂ ਸਾਲ 'ਚ ਪ੍ਰਵੇਸ਼ ਕਰਨ ਜਾ ਰਿਹਾ ਹੈ, ਪਰ ਇਨ੍ਹਾਂ ਸਾਲਾਂ ਵਿੱਚ ਇਸ ਇਲਾਕੇ ਦੀ ਤਰ¤ਕੀ ਵ¤ਲ ਕੋਈ ਧਿਆਨ ਨਹੀਂ ਦਿ¤ਤਾ ਗਿਆ।। ਇਸ ਸਰਹ¤ਦੀ ਸ਼ਹਿਰ ਨੂੰ ਅੰਗਰੇਜ਼ ਅਫ਼ਸਰ ਮਿਸਟਰ ਓਲੀਵਰ ਨੇ ਨੰਬਰਦਾਰ ਫ਼ਜ਼ਲ ਖਾਂ ਤੋਂ 144 ਰੁਪਏ 8 ਆਨੇ 'ਚ 32 ਏਕੜ ਜ਼ਮੀਨ ਖ਼ਰੀਦ ਕੇ ਵਸਾਇਆ ਸੀ।। ਉਸ ਸਮੇਂ ਫ਼ਾਜ਼ਿਲਕਾ ਤਹਿਸੀਲ ਦੀ ਹ¤ਦ ਸਿਰਸਾ, ਬੀਕਾਨੇਰ, ਬਹਾਵਲਪੁਰ (ਜੋ ਕਿ ਹੁਣ ਪਾਕਿਸਤਾਨ 'ਚ ਹੈ) ਅਤੇ ਮਮਦੋਟ ਤ¤ਕ ਸੀ। ਇਨ੍ਹਾਂ ਸਾਰਿਆਂ ਸ਼ਹਿਰ 'ਚ ਸਰਕਾਰੀ ਕੰਮਾਂ, ਪੁਲਿਸ, ਸੈਨਾ ਅਤੇ ਹੋਰ ਸਰਕਾਰੀ ਕੰਮ ਫ਼ਾਜ਼ਿਲਕਾ 'ਚ ਹੀ ਹੁੰਦੇ ਸਨ, ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਆਗੂਆਂ ਨੇ ਆਪਣੇ ਫ਼ਾਇਦੇ ਲਈ ਫ਼ਾਜ਼ਿਲਕਾ ਨੂੰ ਇੱਕ ਛੋਟੀ ਜਿਹੀ ਤਹਿਸੀਲ ਬਣਾ ਦਿ¤ਤਾ।। ਉਸ ਸਮੇਂ ਅੰਗਰੇਜ਼ਾਂ ਵਲੋਂ ਆਪਣੀ ਸਹੂਲਤ ਲਈ ਬਣਾਏ ਗਏ ਵ¤ਖ-ਵ¤ਖ ਦਫ਼ਤਰ ਡਾਨ ਹਸਪਤਾਲ (ਹੁਣ ਸਿਵਲ ਹਸਪਤਾਲ), ਡਾਕ ਬੰਗਲਾ, ਬਾਧਾ ਝੀਲ ਅਤੇ ਹੋਰ ਕਈ ਅਦਾਰੇ ਇਕ ਇਤਿਹਾਸ ਬਣ ਕੇ ਰਹਿ ਗਏ ਹਨ।।ਦ¤ਸਿਆ ਜਾਂਦਾ ਹੈ ਕਿ ਫ਼ਾਜ਼ਿਲਕਾ ਉਪਮੰਡਲ ਦੇ ਪਿੰਡ ਆਲਮ ਸ਼ਾਹ ਨੂੰ ਫ਼ਜ਼ਲ ਖਾਂ ਦੇ ਪੁ¤ਤਰ ਆਲਮ ਸ਼ਾਹ ਨੇ, ਪਿੰਡ ਸਲੇਮਸ਼ਾਹ ਨੂੰ ਫ਼ਜ਼ਲ ਖਾਂ ਦੇ ਭਰਾ ਸਲੇਮ ਖਾਨ ਨੇ, ਪਿੰਡ ਸੁਰੇਸ਼ ਵਾਲਾ ਨੂੰ ਮੁਹੰਮਦ ਸੁਰੇਸ਼ ਖ਼ਾਨ ਨੇ, ਪਿੰਡ ਆਵਾ ਨੂੰ ਮੁਹੰਮਦ ਆਵ ਖ਼ਾਨ ਨੇ ਅਤੇ ਪਿੰਡ ਲੁਕਮਾਨ ਉਰਫ਼ ਵਰਿਆਮ ਖੇੜਾ ਨੂੰ ਮੁਹੰਮਦ ਲੁਕਮਾਨ ਖਾਂ ਨੇ ਵਸਾਇਆ ਸੀ।। ਭਾਰਤ ਦੀ ਆਜ਼ਾਦੀ ਤੋਂ ਬਾਅਦ 1965 ਅਤੇ 1971 'ਚ ਭਾਰਤ ਪਾਕਿਸਤਾਨ 'ਚ ਹੋਏ ਯੁ¤ਧ ਦਾ ਇ¤ਥੋਂ ਦੇ ਲੋਕਾਂ ਨੇ ਬੜੀ ਦਲੇਰੀ ਦਾ ਸਾਹਮਣਾ ਕਰਨਾ ਪਿਆ। 1971 'ਚ ਹੋਏ ਯੁ¤ਧ ਦੌਰਾਨ ਪਾਕਿਸਤਾਨੀ ਫ਼ੌਜ ਦਾ ਸਾਹਮਣਾ ਕਰਦੇ ਹੋਏ ਕਈ ਬਹਾਦਰ ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ ਦੀ ਯਾਦ 'ਚ ਆਸਫਵਾਲਾ ਨੇੜੇ ਸ਼ਹੀਦਾਂ ਦੀ ਸਮਾਧ ਬਣਾਈ ਗਈ ਹੈ।। ਜੇਕਰ ਮੌਜੂਦਾ ਫ਼ਾਜ਼ਿਲਕਾ 'ਤੇ ਝਾਤ ਮਾਰੀਏ ਤਾਂ ਇਹ ਸ਼ਹਿਰ ਵ¤ਡੇ ਆਗੂਆਂ ਦੀ ਸਿਆਸਤੀ ਚਾਲਾਂ 'ਚ ਫਸ ਕੇ ਤਰ¤ਕੀ ਨਹੀਂ ਕਰ ਸਕਿਆ।। ਚਾਹੇ ਇ¤ਥੋਂ ਦੇ ਲੋਕਾਂ ਵਲੋਂ ਕੀਤੇ ਗਏ ਸੰਘਰਸ਼ ਤੋਂ ਬਾਅਦ ਸਰਕਾਰ ਨੇ ਫ਼ਾਜ਼ਿਲਕਾ ਨੂੰ ਜ਼ਿਲ੍ਹੇ ਦਾ ਦਰਜਾ ਦੇ ਦਿ¤ਤਾ ਹੈ ਪਰ ਹਾਲੇ ਵੀ ਇਸ ਇਲਾਕੇ ਦੇ ਵਿਕਾਸ ਲਈ ਕਾਫ਼ੀ ਕੁ¤ਝ ਕਰਨ ਦੀ ਲੋੜ ਹੈ।। ਇ¤ਥੋਂ ਦੇ ਲੋਕਾਂ ਦੀ ਸਭ ਤੋਂ ਵ¤ਡੀ ਮੰਗ ਫ਼ਾਜ਼ਿਲਕਾ ਦੇ ਅੰਤਰਰਾਸ਼ਟਰੀ ਭਾਰਤ-ਪਾਕ ਸਾਦਕੀ-ਸੁਲੇਮਾਨ ਕੀ ਬਾਰਡਰ ਨੂੰ ਵਪਾਰ ਲਈ ਖੋਲ੍ਹਣਾ ਨੂੰ ਹਾਲੇ ਤ¤ਕ ਪੂਰਾ ਨਹੀਂ ਕੀਤਾ ਗਿਆ।। ਇਸ ਤੋਂ ਇਲਾਵਾ ਫ਼ਾਜ਼ਿਲਕਾ ਤੋਂ ਅਬੋਹਰ ਲਈ ਰੇਲਗ¤ਡੀ ਚਲਾਉਣ ਦਾ ਕੰਮ ਵੀ ਲਗਾਤਾਰ ਲਟਕਦਾ ਆ ਰਿਹਾ ਹੈ।। ਲੋਕਾਂ ਦੀ ਮੰਗ ਹੈ ਕਿ ਸਰਹ¤ਦੀ ਇਲਾਕੇ ਵਿੱਚ ਸਰਕਾਰ ਵਲੋਂ ਵ¤ਡਾ ਉਦਯੋਗ ਸਥਾਪਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। 

No comments: