Thursday, February 10, 2011

ਬੰਸਤ ਪੰਚਮੀ ਮੌਕੇ ਫਾਜ਼ਿਲਕਾ ‘ਚ ਕਰਵਾਈ ਇਤਿਹਾਸਿਕ ਪੰਤਗਬਾਜੀ ਪ੍ਰਤਿਯੋਗਿਤਾ

ਫਾਜ਼ਿਲਕਾ, 8 ਫਰਵਰੀ (ਮਨਦੀਪ ਕੰਬੋਜ਼)- ਬੰਸਤ ਪੰਚਮੀ ਦੇ ਤਿਉਹਾਰ ਮੌਕੇ ਅੱਜ ਫਾਜ਼ਿਲਕਾ ਦੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕਿਆਂ ਵਿਖੇ ਗ੍ਰੇਜੁਏਟ ਵੇਲਫੇਅਰ ਐਸੋਸੀਏਸ਼ਨ, ਫਾਜ਼ਿਲਕਾ ਵਿਰਾਸਤ ਭਵਨ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਤੇ ਸਰਹੱਦ ਸੋਸ਼ਲ ਵੇਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਪੰਤਗ ਬਾਜੀ ਮੁਕਾਬਲੇ ਕਰਵਾਏ ਗਏ। ਜਿਸਦਾ ਅਨੌਖਾ ਨਜਾਰਾ ਦੇਖਣ ਨੂੰ ਮਿਲਿਆ। ਇਸ ਮੌਕੇ ਕਰਵਾਏ ਗਏ ਪੰਤਗ ਬਾਜੀ ਮੁਕਾਬਲਿਆ ਵਿਚੋਂ ਕੋਸ਼ਲ ਪਰੁਥੀ ਪਹਿਲੇ, ਤਰਣਜੀਤ ਸਿੰਘ ਦੁਜੇ ਸਥਾਨ ਅਤੇ ਰਣਜੀਤ ਸਿੰਘ ਅਤੇ ਨਰੇਸ਼ ਕੁਮਾਰ ਤੀਜੇ ਸਥਾਨ ਤੇ ਰਹੇ। ਇਨ੍ਹਾਂ ਮੁਕਾਬਲਿਆਂ ਵਿਚ ਫਾਜ਼ਿਲਕਾ, ਅਬੋਹਰ, ਜਲਾਲਾਬਾਦ, ਅਰਨੀਵਾਲਾ ਦੇ ਲੋਕਾਂ ਨੇ ਭਾਗ ਲਿਆ। ਪ੍ਰਤਿਯੋਗਿਤਾ ਵਿਚ ਖਾਸ ਗੱਲ ਇਹ ਦੇਖਣ ਨੂੰ ਮਿਲੀ ਕਿ ਸਫਲਤਾ ਦਾ ਸਕਸੈਸ ਅਕੈਡਮੀ ਦੇ ਦੀਆਂ ਵਿਦਿਆਰਥਣਾ ਨੇ ਪੰਤਗਾਂ ਉਡਾ ਕੇ ਕੰਨਿਆ ਵਰਦਾਨ ਹੈ ਸ਼ਰਾਪ ਨਹੀ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਨੌਜਵਾਨ ਅਕਾਲੀ ਨੇਤਾ ਕਰਨ ਗਿਲਹੋਤਰਾ, ਗ੍ਰੇਜੁਏਟ ਵੇਲਫੇਅਰ ਐਸੋਸੀਏਸ਼ਨ ਦੇ ਸਰਪ੍ਰਸਤ ਡਾ. ਭੁਪਿੰਦਰ ਸਿੰਘ, ਪ੍ਰਧਾਨ ਉਮੇਸ਼ ਕੁੱਕੜ, ਜਨਰਲ ਸਕੱਤਰ ਨਵਦੀਪ ਅਸੀਜਾ, ਸਰਹੱਦ ਸੋਸ਼ਲ ਵੇਲਫੇਅਰ ਦੇ ਰਾਕੇਸ਼ ਨਾਗਪਾਲ, ਸੁਰਿੰਦਰ ਤਿੰਨਾ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਵੈਰੜ, ਸਰਕਰੀ ਸਕੂਲ ਦੇ ਪ੍ਰਿੰਸੀਪਲ ਗੁਰਦੀਪ ਕਰੀਰ, ਬੀਐਸਐਫ ਅਧਿਕਾਰੀ ਰਵੀ ਕਾਂਤ ਦੀ ਧਰਮਪਤਨੀ ਸੁਪਰੀਆ, ਲੈਕਚਰਾਰ ਪੰਮੀ ਸਿੰਘ, ਕੈਪਟਨ ਐਮ. ਐਸ ਬੇਦੀ, ਡਾ. ਅਜੇ ਗਰਵੋਰ , ਰਜਨੀਸ਼ ਕਾਮਰਾ, ਮਨੋਜ ਨਾਗਪਾਲ, ਪੰਕਜ਼ ਧਮੀਜਾ, ਰਵੀ ਖੁਰਾਣਾ, ਐਡਵੋਕੇਟ ਸ਼ਸ਼ੀਲ ਗੁੰਬਰ, ਦੀਪਕ ਨਾਗਪਾਲ ਆਦਿ ਹਾਜਿਰ ਸਨ। ਇਸ ਮੌਕੇ ਨੌਜਵਾਨਾਂ ਨੇ ਪੰਤਗਬਾਜੀ ਵਿਚ ਵਿਸ਼ੇਸ਼ ਜੋਹਰ ਦਿਖਾਏ। ਜੱਜ ਦੀ ਭੁਮਿਕਾ ਪਰਮਜੀਤ ਸਿੰਘ ਪੰਮਾ ਵੈਰੜ, ਸੁਰਿੰਦਰ ਤਿੰਨਾ , ਕੁਲਦੀਪ ਗਰੋਵਰ, ਪੰਮੀ ਸਿੰਘ ਅਤੇ ਲਛਮਣ ਦੋਸਤ ਨੇ ਨਿਭਾਈ। ਅੰਤ ਵਿਚ ਜੇਤੂ ਨੌਜਵਾਨਾਂ ਨੂੰ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਗਿਆ।

No comments: